FUTURE OF PANJAB(PUNJAB) ..!
*ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਭਵਿੱਖ *
ਟਿੰਡਾਂ ਵਾਲੇ ਖੂਹ ਤੋ ਪੱਖਾ ਤੇ ਫੇਰ ਖੂਹੀ ਵਿੱਚ 3 ਦੀ ਮੋਟਰ ਫੇਰ 5 ਦੀ ਫੇਰ 8 ਦੀ ਫੇਰ ਖੂਹੀ ਡੂੰਘੀ ਹੁੰਦੀ ਗਈ
ਤੇ ਜਦੋ ਲੋਕਾਂ ਨੂੰ 50 60ਫੁੱਟ ਦੀਆ ਖੂਹੀਆ ਤੋ ਵੀ ਪਾਣੀ ਦਾ ਜਵਾਬ ਦੇ ਗਿਆ ਸਰਕਾਰਾ ਨੇ ਫੇਰ ਵੀ ਨਹੀ ਸਮਝਾਇਆ ਸਾਨੂੰ ਮੱਛੀ ਮੋਟਰਾ ਦੇਕੇ ਖੁਸ ਕਰਤਾ ਤਾਂ ਜੋ ਇਹ ਆਵਦੇ ਦਰਿਆਵਾ ਦਾ ਪਾਣੀ ਨਾ ਮੰਗਣ ਲੱਗ ਜਾਣ ਪੰਜਾਬ ਦਾ ਸਾਰਾ ਪਾਣੀ ਅਗਲਿਆ ਨਹਿਰਾ ਕੱਢ ਕੇ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੱਤਾ
ਤੇ ਸਾਡੇ ਬੇਫਕੂਫਾ ਦੇ ਬਿੱਲ ਮਾਫ ਕਰਤੇ ਕਿਉ ਕੀ ਜੇ ਬਿੱਲ ਦੇਣੇ ਪਏ ਤਾ ਆਵਦੇ ਦਰਿਆਵਾ ਨਹਿਰਾ ਦੇ ਪਾਣੀ ਵੱਲ ਧਿਆਣ ਦੇਣ ਲੱਗ ਜਾਣਗੇ
ਸੋ ਮਿਤਰੋ ਤਾ ਹੀ ਕਿਸੇ ਹੋਰ ਫਸਲ ਦੀ ਸਰਕਾਰ ਸਲਾਹ ਨਹੀ ਦਿੰਦੀ ਤੇ ਨਾ ਹੀ ਰੇਟ ਦਿੰਦੀ ਕਿਉ ਕਿ ਉਹਨਾ ਆਪਣੀਆ ਜਮੀਨਾ ਬੰਜਰ ਕਰਨੀਆ
17 ਰੁਪਏ ਕਿਲੋ ਝੋਨਾ ਤੇ 30 ਰੁਪਏ ਲੀਟਰ ਪਾਣੀ 1 ਕਿਲੋ ਝੋਨਾ ਪੱਕਣ ਤੱਕ ਜੇ 1000 ਲੀਟਰ ਪਾਣੀ ਵੀ ਲੱਗੇ 30000 ਦੇ ਪਾਣੀ ਨਾਲ ਪੈਦਾ ਕਰਕੇ ਅਸੀ 17 ਰੁਪਏ ਦਾ ਝੋਨਾ ਵੇਚਦੇ ਆਂ
ਹੁਣ ਭਵਿੱਖ ਇਹ ਹੈ ਪਿਛਲੇ ਟੈਮ ਵਿੱਚ ਟਿੰਡਾ ਵਾਲੇ ਖੂਹ ਤੋ ਮੱਛੀ ਮੋਟਰਾ ਦਾ ਸਫਰ 25 ਸਾਲ ਦਾ ਸੀ ਤੇ ਹੁਣ ਆਉਣ ਵਾਲੇ 10 ਸਾਲ ਤੱਕ ਪੰਜਾਬ ਵਿੱਚ ਥਰਤੀ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਆ ਜਾਉ
ਫੇਰ ਤੁਹਾਡੇ ਝੋਨੇ ਤੇ ਰੋਕ ਲਾ ਦਿੱਤੀ ਜਾਉ ਤੇ ਤੁਹਾਡੇ ਘਰ ਵਿੱਚ ਵਰਤਣ ਵਾਲੇ ਪਾਣੀ ਦਾ ਵੀ ਬਿੱਲ ਆਉ 100-150 ਰੁਪਏ ਲੀਟਰ ਦੇ ਹਿਸਾਬ ਨਾਲ ਤੇ ਫੇੇਰ ਪੰਜਾਬ ਤੇ ਰਾਜਸਥਾਨ ਚ ਕੋਈ ਫਰਕ ਨਹੀ ਰਹਿਣਾ
ਜਦੋ ਪਾਣੀ ਦਾ ਬਿੱਲ ਤੁਹਾਡੀ ਫਸਲ ਤੋ ਵੀ ਜਿਆਦਾ ਆ ਗਿਆ ਤਾ ਤੁਹਾਨੂੰ ਖੇਤੀ ਛੱਡਣੀ ਪੈਣੀ ਫੇਰ ਜਮੀਨਾ ਦੇ ਰੇਟ 1-2 ਲੱਖ ਰੁਪਏ ਦਾ ਕਿੱਲਾ ਫਿਰ ਪੰਜਾਬ ਵਿੱਚ ਦਿੱਲੀ ਬੰਬੇ ਤੋ ਆ ਕੇ ਬਈਏ ਲੱਗਾਉਣਗੇ ਫੈਕਟਰੀਆ
ਜਿੱਥੇ ਸਾਡੇ
ਪੋਤੇ ਪੜੋਤੇ ਦਿਹਾੜੀਆ ਕਰਨਗੇ
ਜੇ ਇਸ ਗੱਲ ਉੱਤੇ ਨਹੀ ਯਕੀਨ ਆਉਦਾ ਤਾ ਪਿਛਲੇ ਸਮੇ ਵਿੱਚ ਦੇਖਲੋ ਆਪਾ ਟਿੰਡਾ ਵਾਲੇ ਖੂਹ ਤੋ ਮੱਛੀ ਮੋਟਰਾ ਤੱਕ ਕਿੰਨੇ ਸਮੇ ਵਿੱਚ ਆ ਗਏ
ਹਾ ਬੱਸ ਜੇ ਇਹੀ ਰਫਤਾਰ ਰਹੀ ਤਾ 10"15 ਸਾਲ ਚ ਬੰਜਰ ਹੋ ਜਾਉ ਪੰਜਾਬ
ਆਉ ਦਰਿਆਵਾਂ ਦਾ ਪਾਣੀ ਆਪਣੇ ਖੇਤਾਂ ਨੂੰ ਮੋੜਣ ਲਈ ਲੜਾਈ ਲੜੀਏ ਅਤੇ ਝੋਨੇ ਨੂੰ ਮਗਰੋਂ ਲਾਹੀਏ
ਨਹੀਂ ਤਾਂ ਆਉਣ ਵਾਲੀਆਂ ਮਨੁੱਖੀ ਨਸਲਾਂ ਆਪਾਂ ਨੂੰ ਲਾਹਣਤਾਂ ਪਾਉਣਗੀਆਂ |
Comments
Post a Comment